Jazim Sharma

Satnam Da Chakra Firaya.

Lyrics

Satnam Da Chakra Firaya Lyrics Penned by Traditional

ਸਤਿਨਾਮ ਸਤਿਨਾਮ ਸਤਿਨਾਮ ਦਾ ਚਕ੍ਰ ਫਿਰਾਇਆ
ਸਤਿਨਾਮ ਸਤਿਨਾਮ ਸਤਿਨਾਮ ਦਾ ਚਕ੍ਰ ਫਿਰਾਇਆ
ਜੀਤੀ ਨੌਖੰਡ ਮੇਦਨੀ ਸਤਿਨਾਮ ਸਤਿਨਾਮ ਦਾ ਚਕ੍ਰ ਫਿਰਾਇਆ
ਜੀਤੀ ਨੌਖੰਡ ਮੇਦਨੀ ਸਤਿਨਾਮ ਸਤਿਨਾਮ ਦਾ ਚਕ੍ਰ ਫਿਰਾਇਆ

 

ਗੜ੍ਹ ਬਗਦਾਦ ਨਿਵਾਇਆ ਮੱਕਾ ਮਦੀਨਾ ਸਭੇ ਨਿਵਾਇਆ
ਸਿੱਧ ਚੌਰਾਸੀ ਮੰਡਲੀ ਖਟ ਦਰਸ਼ਨ ਪਖੰਡ ਜਿਨਾਇਆ
ਸਤਿਨਾਮ ਸਤਿਨਾਮ ਸਤਿਨਾਮ ਦਾ ਚਕ੍ਰ ਫਿਰਾਇਆ

 

ਪਾਤਾਲਾਂ ਆਕਾਸ਼ ਲੱਖ ਜੀਤੀ ਧਰਤੀ ਜਗਤ ਸਭਾਇਆ
ਜੀਤੀ ਨੌਖੰਡ ਮੇਦਨੀ ਸਤਿਨਾਮ ਦਾ ਚਕ੍ਰ ਫਿਰਾਇਆ
ਸਤਿਨਾਮ ਸਤਿਨਾਮ ਸਤਿਨਾਮ ਦਾ ਚਕ੍ਰ ਫਿਰਾਇਆ

ਦੇਵਦਾਨਵ ਰਾਕਸ ਦੈਤ ਸਭ ਚਿਤਗੁਪਤ ਸਭ ਚਰਣੀਂ ਲਾਇਆ
ਇੰਦਰਾਸਣ ਆਪਛਰਾ ਰਾਗ ਰਾਗਣੀ ਮੰਗਲ ਗਾਇਆ
ਸਤਿਨਾਮ ਸਤਿਨਾਮ ਸਤਿਨਾਮ ਦਾ ਚਕ੍ਰ ਫਿਰਾਇਆ

 

ਭਇਆ ਅਨੰਦ ਜਗਤ ਵਿਚ ਕਲ ਤਾਰਣ ਗੁਰੂ ਨਾਨਕ ਆਇਆ
ਕਲ ਤਾਰਣ ਗੁਰੂ ਨਾਨਕ ਆਇਆ ਹਿੰਦੂ ਮੁਸਲਮਾਨ ਨਿਵਾਇਆ
ਸਤਿਨਾਮ ਸਤਿਨਾਮ ਸਤਿਨਾਮ ਦਾ ਚਕ੍ਰ ਫਿਰਾਇਆ